Home / Politics / ਖੇਡ ਮੈਦਾਨਾਂ ਦੀ ਗੁਣਵੱਤਾ ਲਈ ਪੰਜਾਬ ਸਰਕਾਰ ਵੱਲੋਂ ਫਲਾਇੰਗ ਸਕਵਾਡ ਦਾ ਗਠਨ

ਖੇਡ ਮੈਦਾਨਾਂ ਦੀ ਗੁਣਵੱਤਾ ਲਈ ਪੰਜਾਬ ਸਰਕਾਰ ਵੱਲੋਂ ਫਲਾਇੰਗ ਸਕਵਾਡ ਦਾ ਗਠਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਤਿਆਰ ਹੋ ਰਹੇ ਖੇਡ ਮੈਦਾਨਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਫਲਾਇੰਗ ਸਕਵਾਡ ਦਾ ਗਠਨ ਕੀਤਾ ਹੈ। ਇਸ ਤਹਿਤ ਤਿੰਨ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਭਗ 3,100 ਖੇਡ ਮੈਦਾਨਾਂ ਦੀ ਨਿਰੰਤਰ ਨਿਗਰਾਨੀ ਕਰਨਗੀਆਂ।

ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਮਕਸਦ ਖਿਡਾਰੀਆਂ ਨੂੰ ਉੱਚ ਮਿਆਰੀ ਅਤੇ ਮਜ਼ਬੂਤ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮੈਦਾਨਾਂ ਦੇ ਨਿਰਮਾਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪਹਲ ਨਾਲ ਪੰਜਾਬ ਵਿੱਚ ਖੇਡ ਸਭਿਆਚਾਰ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਣਾ ਮਿਲੇਗੀ।

Follow News on our Facebook Channel : https://www.facebook.com/bnnewsindia

Punjab Government Forms Flying Squads to Ensure Quality of Sports Grounds

Chandigarh: The Punjab Government has constituted flying squads to ensure quality standards in the construction of sports grounds across the state. Three special teams have been deployed to monitor nearly 3,100 sports grounds currently under development.

Cabinet Minister Tarunpreet Singh Sondh stated that the government’s objective is to provide players with strong and high-quality sports infrastructure. He emphasized that no negligence will be tolerated during the construction process.

The initiative is expected to strengthen sports culture in Punjab and encourage more youth to actively participate in sports.