ਮਿਲੀ ਜਾਣਕਾਰੀ ਅਨੁਸਾਰ 2 ਫਰਵਰੀ ਨੂੰ ਲੁਧਿਆਣਾ ਵਿੱਚ ਸੇਵਾ ਕੇਂਦਰ ਸਟਾਫ਼ ਦੀ ਭਰਤੀ ਲਈ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ। ਇਹ ਨੌਕਰੀ ਮੇਲਾ ਬੀ.ਏ. ਪਾਸ ਨੌਜਵਾਨਾਂ ਲਈ ਸੇਵਾ ਕੇਂਦਰਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਹੈ।
ਸੇਵਾ ਕੇਂਦਰਾਂ ਦੇ ਪੰਜਾਬ ਦੇ ਪ੍ਰੋਜੈਕਟ ਹੈਡ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਿਵਾਸੀਆਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੇ ਪੰਜਾਬ ਵਿੱਚ ਸੇਵਾ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਨਾਗਰਿਕਾਂ ਨੂੰ ਇੱਕ ਛੱਤ ਹੇਠ ਕਈ ਸੇਵਾਵਾਂ ਮਿਲਦੀਆਂ ਹਨ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸੇਵਾ ਕੇਂਦਰ ਵੱਲੋਂ ਸਟਾਫ਼ ਭਰਤੀ ਲਈ ਇਹ ਨੌਕਰੀ ਮੇਲਾ ਸੇਵਾ ਕੇਂਦਰ, ਨਵੀਂ ਕਚਹਿਰੀ, ਮਿੰਨੀ ਸਕੱਤਰੇਤ, ਲੁਧਿਆਣਾ ਵਿੱਚ 2 ਫਰਵਰੀ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 3:00 ਵਜੇ ਤੱਕ ਲਗਾਇਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਉਮੀਦਵਾਰ 2 ਫਰਵਰੀ ਨੂੰ ਆਪਣੀ ਸਿੱਖਿਆ ਸੰਬੰਧੀ ਦਸਤਾਵੇਜ਼ਾਂ ਅਤੇ ਰਿਹਾਇਸ਼ੀ ਪਹਿਚਾਣ ਪੱਤਰ ਸਮੇਤ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 95305-40651 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
Follow News on our Facebook Channel : https://www.facebook.com/bnnewsindia
Job fair for Seva Kendra staff recruitment in Ludhiana on February 2; golden opportunity for BA graduates.
According to the information received, a job fair for the recruitment of Seva Kendra staff will be organized in Ludhiana on February 2. This job fair is a golden opportunity for BA-pass youth to secure employment at Seva Kendras.
Punjab Seva Kendras’ Project Head, Prabhjot Singh, stated that the Punjab Government has established Seva Kendras across the state to provide various government services to residents under one roof.
Sharing further details, he said that in district Ludhiana, the job fair for staff recruitment will be held at the Seva Kendra, New Courts Complex (Mini Secretariat), Ludhiana, on February 2 from 9:30 a.m. to 3:00 p.m.
He added that candidates can appear for the interview on February 2 along with their educational documents and residential identity proof. For more information, candidates may also contact the mobile number 95305-40651.










