ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵਧੀਆ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾ ਰਹੇ ਸਰਵਿਸ ਸੈਂਟਰਾਂ ਦੀ ਕਾਰਗੁਜ਼ਾਰੀ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਣ ਪਹਿਲ ਕੀਤੀ ਗਈ ਹੈ। ਸਰਵਿਸ ਸੈਂਟਰਾਂ ਦੇ ਪੰਜਾਬ ਪ੍ਰੋਜੈਕਟ ਹੈੱਡ ਸ਼੍ਰੀ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੱਤੀ ਕਿ 9 ਫ਼ਰਵਰੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਰਵਿਸ ਸੈਂਟਰਾਂ ਵਿੱਚ ਸੂਬਾ ਪੱਧਰੀ ਜੌਬ ਫੇਅਰ ਆਯੋਜਿਤ ਕੀਤਾ ਜਾਵੇਗਾ।
ਇਹ ਜੌਬ ਫੇਅਰ ਸਵੇਰੇ 9:30 ਵਜੇ ਤੋਂ ਸ਼ਾਮ 3:30 ਵਜੇ ਤੱਕ ਲੱਗੇਗਾ ਅਤੇ ਇਸ ਦਾ ਮਕਸਦ ਹਰ ਜ਼ਿਲ੍ਹੇ ਦੇ ਮੁੱਖ ਸਰਵਿਸ ਸੈਂਟਰਾਂ ਲਈ ਸਟਾਫ਼ ਦੀ ਭਰਤੀ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਲਈ ਲਗਾਤਾਰ ਵਧੀਆ ਰੋਜ਼ਗਾਰ ਦੇ ਮੌਕੇ ਤਿਆਰ ਕਰ ਰਹੀ ਹੈ।
ਇਹ ਜੌਬ ਫੇਅਰ 12ਵੀਂ ਪਾਸ ਅਤੇ ਵਧੀਆ ਕੰਪਿਊਟਰ ਗਿਆਨ ਰੱਖਣ ਵਾਲੇ ਉਮੀਦਵਾਰਾਂ ਲਈ ਸੁਨਹਿਰਾ ਮੌਕਾ ਹੋਵੇਗਾ। ਰੁਚੀ ਰੱਖਣ ਵਾਲੇ ਉਮੀਦਵਾਰ 9 ਫ਼ਰਵਰੀ ਨੂੰ ਆਪਣੇ ਜ਼ਿਲ੍ਹੇ ਦੇ ਡੀਸੀ ਕੰਪਲੈਕਸ ਵਿੱਚ ਸਥਿਤ ਸਰਵਿਸ ਸੈਂਟਰ ‘ਚ ਆਪਣੀਆਂ ਸਿੱਖਿਆ ਸੰਬੰਧੀ ਦਸਤਾਵੇਜ਼ਾਂ ਅਤੇ ਰਿਹਾਇਸ਼ੀ ਪਛਾਣ ਪੱਤਰ ਸਮੇਤ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਮੋਬਾਈਲ ਨੰਬਰ 95305-40651 ‘ਤੇ ਸੰਪਰਕ ਕਰ ਸਕਦੇ ਹਨ।
Follow News on our Facebook Channel : https://www.facebook.com/bnnewsindia
State-Level Job Fair on February 9 for Recruitment at Punjab Service Centers
An important initiative has been taken by the Punjab Government to provide better employment opportunities to the educated youth of the state and to strengthen the functioning of service centers delivering government services. Punjab Project Head of Service Centers, Mr. Prabhjot Singh, informed that a state-level Job Fair will be organized on February 9 at service centers across all districts of Punjab.
The job fair will be held from 9:30 a.m. to 3:30 p.m. and is aimed at recruiting staff for major service centers in every district. He said the Punjab government is continuously working to create meaningful employment opportunities for the youth.
This job fair will be a golden opportunity for candidates who have passed the 12th standard and possess good computer knowledge. Interested candidates can appear for interviews on February 9 at the service center located in their district’s DC complex, along with their educational documents and residential ID proof. For more information, candidates can contact 95305-40651.










