Home / Sports / ਪੰਜ ਬਲਾਕਾਂ ‘ਚ ਵੱਖ-ਵੱਖ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਬਲਾਕ ਜਲੰਧਰ ਪੂਰਬੀ : ਖੋ-ਖੋ ਅੰਡਰ-14 ਲੜਕੇ ਮੁਕਾਬਲੇ ‘ਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਮਾਰੀ ਬਾਜ਼ੀ

ਪੰਜ ਬਲਾਕਾਂ ‘ਚ ਵੱਖ-ਵੱਖ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਬਲਾਕ ਜਲੰਧਰ ਪੂਰਬੀ : ਖੋ-ਖੋ ਅੰਡਰ-14 ਲੜਕੇ ਮੁਕਾਬਲੇ ‘ਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਮਾਰੀ ਬਾਜ਼ੀ

ਬਲਾਕ ਜਲੰਧਰ ਪੂਰਬੀ : ਖੋ-ਖੋ ਅੰਡਰ-14 ਲੜਕੇ ਮੁਕਾਬਲੇ ‘ਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਮਾਰੀ ਬਾਜ਼ੀ

ਜਲੰਧਰ, 10 ਸਤੰਬਰ:  ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅੱਜ ਜ਼ਿਲ੍ਹੇ ਦੇ ਪੰਜ ਬਲਾਕਾਂ ਭੋਗਪੁਰ, ਆਦਮਪੁਰ, ਜਲੰਧਰ ਪੂਰਬੀ, ਰੂੜਕਾ ਕਲਾਂ ਅਤੇ ਫਿਲੌਰ ਵਿਖੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਫਿਲੌਰ ਬਲਾਕ ਵਿੱਚ ‘ਆਪ’ ਆਗੂ ਹਰਜੋਤ ਕੌਰ ਲੋਹਟੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਅਤੇ ਖੇਡਾਂ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਪੂਰਬੀ ਬਲਾਕ ਦੇ ਖੋ-ਖੋ ਅੰਡਰ-14 ਲੜਕੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਪਹਿਲਾ ਅਤੇ ਜੋਤੀ ਪਬਲਿਕ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੇ ਮੁਕਾਬਲੇ ਵਿੱਚ ਐਲ.ਆਰ. ਦੋਆਬਾ ਸਕੂਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਫਿਲੌਰ ਬਲਾਕ ਵਿਖੇ ਖੋ-ਖੋ ਅੰਡਰ-14 (ਲੜਕੇ) ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਨਾਗਰ ਪਹਿਲੇ ਸਥਾਨ ‘ਤੇ ਰਿਹਾ। ਜਦਕਿ ਡੀ.ਏ.ਵੀ. ਫਿਲੌਰ ਨੇ ਦੂਜਾ ਅਤੇ ਪੱਤੀ ਕਮਾਲਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੇ ਮੁਕਾਬਲੇ ਵਿੱਚ ਡੀ.ਏ.ਵੀ. ਫਿਲੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਨਾਗਰ ਨੇ ਦੂਜਾ ਅਤੇ ਪੀ.ਏ. ਸਰਕਾਰੀ ਹਾਈ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ-21 ਲੜਕੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਨਾਗਰ ਪਹਿਲੇ, ਫਿਲੌਰ ਸਿਟੀ ਦੂਜੇ ਅਤੇ ਡੀ.ਏ.ਵੀ. ਫਿਲੌਰ ਤੀਜੇ ਸਥਾਨ ‘ਤੇ ਰਿਹਾ। 

ਰੂੜਕਾ ਕਲਾਂ ਬਲਾਕ ਦੇ ਫੁੱਟਬਾਲ ਅੰਡਰ-14 ਲੜਕੇ ਮੁਕਾਬਲੇ ਵਿੱਚ ਐੱਸ.ਟੀ.ਐੱਸ. ਵਰਲਡ ਸਕੂਲ ਨੇ ਪਹਿਲਾ ਅਤੇ ਵਾਈ.ਐੱਫ.ਸੀ. ਰੂੜਕਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ।ਵਾਲੀਬਾਲ ਅੰਡਰ-17 ਲੜਕੇ ਮੁਕਾਬਲੇ ਵਿੱਚ ਲਾਧੀਆਂ ਨੇ ਪਹਿਲਾ, ਐੱਸ.ਟੀ.ਐੱਸ. ਵਰਲਡ ਸਕੂਲ ਨੇ ਦੂਜਾ ਅਤੇ ਵਿਰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Follow News on our Facebook Channel : https://www.facebook.com/bnnewsindia

Jalandhar East Block: Government High School Puranpur emerged victorious in the Under-14 Boys’ Kho-Kho competition.

Jalandhar, September 10: Under Khedan Vatan Punjab Dian-2026, sports competitions were held across five blocks of Jalandhar district—Bhogpur, Adampur, Jalandhar East, Rurka Kalan and Phillaur—with enthusiastic participation from a large number of players.

At Phillaur, AAP leader Harjot Kaur Lohtia encouraged the participating players and urged them to play in the true spirit of sportsmanship.

According to District Sports Officer Gurpreet Singh Bajwa, Government High School Puranpur won the Under-14 Boys’ Kho-Kho competition in Jalandhar East, while Jyoti Public School secured second place. In the Under-17 category, L.R. Doaba School stood first and Government High School Puranpur second.

In Phillaur, Government High School Nagar won the Under-14 Boys’ Kho-Kho event, while DAV Phillaur and Patti Kamalpur finished second and third. DAV Phillaur also won the Under-17 event, with Government High School Nagar second and P.A. Government High School third. In Under-21, Government High School Nagar secured first place.

In Rurka Kalan, STS World School won the Under-14 Boys’ Football competition, while YFC Rurka Kalan finished second. In Under-17 Boys’ Volleyball, Ladhian secured first place, followed by STS World School and Virka.